Our Services

Resources Centre

Frequently Asked Questions
e-Memorial Form
e-Booking Service

Content in Other Languages

Punjabi ਪੰਜਾਬੀ

ਲੈਂਡ ਰਜਿਸਟਰੀ (ਭੂਮੀ ਰਜਿਸਟਰੀ) ਵੈੱਬਸਾਈਟ ਦੇ ਪੰਜਾਬੀ ਸੰਸਕਰਣ ਵਿੱਚ ਸਿਰਫ਼ ਚੁਣੀ ਹੋਈ ਜਾਣਕਾਰੀ ਸ਼ਾਮਲ ਹੈ।  ਤੁਸੀਂ ਸਾਡੀ ਵੈਬਸਾਈਟ ਦੀ ਪੂਰੀ ਸਮੱਗਰੀ ਨੂੰ ਅੰਗਰੇਜ਼ੀ, ਰਵਾਇਤੀ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਦੇਖ ਸਕਦੇ ਹੋ।

ਲੈਂਡ ਰਜਿਸਟਰੀ ਦੀ ਵੈੱਬਸਾਈਟ 'ਤੇ ਤੁਹਾਡਾ ਸੁਆਗਤ ਹੈ।

ਲੈਂਡ ਰਜਿਸਟਰੀ ਦੀ ਸਥਾਪਨਾ ਅਗਸਤ 1993 ਵਿੱਚ ਪਹਿਲੇ ਵਪਾਰਕ ਫੰਡ ਵਿਭਾਗਾਂ ਵਿੱਚੋਂ ਇੱਕ ਵਜੋਂ ਕੀਤੀ ਗਈ ਸੀ। ਅਸੀਂ ਭਾਈਚਾਰੇ ਲਈ ਸੁਰੱਖਿਅਤ ਅਤੇ ਗਾਹਕ-ਅਨੁਕੂਲ ਜ਼ਮੀਨ ਰਜਿਸਟ੍ਰੇਸ਼ਨ ਅਤੇ ਜਾਣਕਾਰੀ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਅਸੀਂ ਨਵੀਆਂ ਪਹਿਲਕਦਮੀਆਂ ਅਤੇ ਜ਼ਮੀਨ ਦੀ ਮਲਕੀਅਤ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਰਾਹੀਂ ਆਪਣੀਆਂ ਸੇਵਾਵਾਂ ਨੂੰ ਵਧਾਉਣਾ ਜਾਰੀ ਰੱਖਾਂਗੇ।

ਇਹ ਵੈਬਸਾਈਟ ਸਾਡੀਆਂ ਸੇਵਾਵਾਂ ਅਤੇ ਵਿਕਾਸ ਯੋਜਨਾਵਾਂ ਬਾਰੇ ਜਾਣਕਾਰੀ ਅਤੇ ਹਵਾਲਾ ਸਮੱਗਰੀ ਪ੍ਰਦਾਨ ਕਰਦੀ ਹੈ। ਤੁਹਾਡੇ ਸੁਝਾਵਾਂ ਅਤੇ ਟਿੱਪਣੀਆਂ ਦਾ ਸਵਾਗਤ ਹੈ।

 

ਸਾਡੀਆਂ ਸੇਵਾਵਾਂ

ਦਸਤਾਵੇਜ ਰਜਿਸਟਰੀ

ਲੈਂਡ ਰਜਿਸਟਰੀ ਹਾਂਗਕਾਂਗ ਵਿੱਚ ਜ਼ਮੀਨ ਨੂੰ ਪ੍ਰਭਾਵਿਤ ਕਰਨ ਵਾਲੇ ਯੰਤਰਾਂ ਦੀ ਰਜਿਸਟ੍ਰੇਸ਼ਨ ਅਤੇ ਲੈਂਡ ਰਜਿਸਟ੍ਰੇਸ਼ਨ ਆਰਡੀਨੈਂਸ (ਕੈਪ. 128) (LRO) ਅਤੇ ਲੈਂਡ ਰਜਿਸਟ੍ਰੇਸ਼ਨ ਰੈਗੂਲੇਸ਼ਨਜ਼ (ਕੈਪ. 128A) (LRR) ਦੇ ਤਹਿਤ ਜਨਤਕ ਖੋਜ ਲਈ ਜ਼ਮੀਨੀ ਰਿਕਾਰਡਾਂ ਦੀ ਵਿਵਸਥਾ ਕਰਨ ਲਈ ਇੱਕ ਜਨਤਕ ਦਫ਼ਤਰ ਹੈ। ਲੈਂਡ ਰਜਿਸਟਰੀ ਉਹਨਾਂ ਯੰਤਰਾਂ ਨੂੰ ਰਜਿਸਟਰ ਕਰੇਗੀ ਜੋ LRO ਅਤੇ LRR ਦੀ ਪਾਲਣਾ ਕਰਦੇ ਹਨ।

ਵਧੇਰੇ ਵੇਰਵਿਆਂ ਲਈ, ਕਿਰਪਾ ਕਰਕੇ ਇੱਥੇ ਕਲਿੱਕ ਕਰੋ।
ਭੂਮੀ ਰਿਕਾਰਡਾਂ ਦੀ ਭਾਲ

ਜਨਤਕ ਏਕੀਕ੍ਰਿਤ ਰਜਿਸਟ੍ਰੇਸ਼ਨ ਸੂਚਨਾ ਪ੍ਰਣਾਲੀ (IRIS) ਔਨਲਾਈਨ ਸੇਵਾਵਾਂ (www.iris.gov.hk) ਜਾਂ ਸਾਡੇ ਗ੍ਰਾਹਕ ਕੇਂਦਰ ਜਾਂ ਸਾਡੇ ਕਿਸੇ ਵੀ ਨਿਉ ਟੇਰੀਟਰੀਜ਼ ਦੇ ਖੋਜ ਦਫਤਰਾਂ (ਸਮੂਹਿਕ ਤੌਰ 'ਤੇ " ਲੈਂਡ ਰਜਿਸਟਰੀ ਦਫਤਰ") (www.landreg.gov.hk/en/contact/contact_2.htm) ਦੇ ਰਾਹੀਂ ਜ਼ਮੀਨ ਦੇ ਰਜਿਸਟਰਾਂ ਦੀ ਖੋਜ ਕਰ ਸਕਦੀ ਹੈ ਅਤੇ ਜ਼ਮੀਨੀ ਰਿਕਾਰਡ ਦੀਆਂ ਕਾਪੀਆਂ ਲਈ ਆਰਡਰ ਦੇ ਸਕਦੀ ਹੈ।

ਵਧੇਰੇ ਵੇਰਵਿਆਂ ਲਈ, ਕਿਰਪਾ ਕਰਕੇ ਇੱਥੇ ਕਲਿੱਕ ਕਰੋ।
ਮਾਲਕਾਂ ਦੇ ਨਿਗਮ

ਬਿਲਡਿੰਗ ਪ੍ਰਬੰਧਨ ਅਧਿਆਦੇਸ਼ (Cap.344) (BMO) ਅਧੀਨ ਨਿਯੁਕਤ ਪ੍ਰਬੰਧਨ ਕਮੇਟੀਆਂ ਮਾਲਕਾਂ ਦੇ ਨਿਗਮਾਂ (OCs) ਦੀ ਰਜਿਸਟ੍ਰੇਸ਼ਨ ਲਈ ਲੈਂਡ ਰਜਿਸਟਰਾਰ ਨੂੰ ਅਰਜ਼ੀ ਦੇ ਸਕਦੀਆਂ ਹਨ। OCs ਦੀਆਂ ਪ੍ਰਬੰਧਕ ਕਮੇਟੀਆਂ ਦੇ ਸਕੱਤਰ BMO ਦੇ ਅਧੀਨ ਲੈਂਡ ਰਜਿਸਟਰਾਰ ਨੂੰ ਜਮ੍ਹਾ ਕੀਤੇ ਜਾਣ ਲਈ ਲੋੜੀਂਦੇ ਦਸਤਾਵੇਜ਼ ਜਮ੍ਹਾ ਕਰਨਗੇ। ਆਮ ਲੋਕ ਸੰਬੰਧਿਤ ਲੈਂਡ ਰਜਿਸਟਰੀ ਦਫਤਰਾਂ ਵਿੱਚ OC ਰਿਕਾਰਡ ਦੀ ਖੋਜ ਕਰ ਸਕਦੇ ਹਨ।

ਵਧੇਰੇ ਵੇਰਵਿਆਂ ਲਈ, ਕਿਰਪਾ ਕਰਕੇ ਇੱਥੇ ਕਲਿੱਕ ਕਰੋ।